ਜੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਸ਼ਮੀਰੀ ਪੰਡਤਾਂ ਤੇ ਹੋਏ ਜੁਲਮ ਖਿਲਾਫ ਆਵਾਜ ਬੁਲੰਦ ਹੋਈ ਸੀ ਤਾਂ ਅੱਜ ਕਸ਼ਮੀਰੀ ਮੁਸਲਮਾਨਾਂ ਤੇ ਹੋ ਰਹੇ ਜੁਲਮ ਖਿਲਾਫ ਆਵਾਜ ਬੁਲੰਦ ਕਿਉਂ ਨਾਂ ਹੋਵੇ – ਬੱਲੋਵਾਲ


ਜੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਸ਼ਮੀਰੀ ਪੰਡਤਾਂ ਤੇ ਹੋਏ ਜੁਲਮ ਖਿਲਾਫ ਆਵਾਜ ਬੁਲੰਦ ਹੋਈ ਸੀ ਤਾਂ ਅੱਜ ਕਸ਼ਮੀਰੀ ਮੁਸਲਮਾਨਾਂ ਤੇ ਹੋ ਰਹੇ ਜੁਲਮ ਖਿਲਾਫ ਆਵਾਜ ਕਿਉਂ ਨਾਂ ਬੁਲੰਦ ਹੋਵੇ ? ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਹਰ ਜੁਲਮ ਅਤੇ ਜਬਰ ਦੇ ਖਿਲਾਫ ਆਵਾਜ ਬੁਲੰਦ ਕਰਨ ਦਾ ਹੁਕਮ ਕੀਤਾ ਹੈ । ਸਿੱਖ ਧਰਮ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ ਪਰ ਵੱਖ ਵੱਖ ਧਰਮਾਂ ਦੇ ਅੰਦਰ ਛੁਪੇ ਹੋਈਆਂ ਜਾਲਮ ਹਕੂਮਤਾਂ ਦਾ ਵਿਰੋਧੀ ਜਰੂਰ ਹੈ । ਸਿੱਖ ਕੌਮ ਨੇ ਕਦੇ ਕਿਸੇ ਮਜਲੂਮ ਤੇ ਜੁਲਮ ਨਹੀਂ ਹੋਣ ਦਿੱਤਾ । ਮਜਲੂਮਾਂ ਦੀ ਰਾਖੀ ਕਰਨੀ ਅਤੇ ਨਿਆਸਰਿਆਂ ਦੇ ਆਸਰੇ ਬਣਨਾ ਇਹ ਖਾਲਸਾ ਪੰਥ ਦਾ ਸਿਧਾਂਤ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜੇਬ ਨੇ ਹਿੰਦੂ ਧਰਮ ਨੂੰ ਭਾਰਤ ਵਿੱਚੋਂ ਖਤਮ ਕਰਨ ਦਾ ਤਹਈਆ ਕੀਤਾ ਸੀ ਉਦੋਂ ਵੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲਿਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਅਤੇ ਹਿੰਦ ਧਰਮ ਦੀ ਚਾਦਰ ਬਣ ਕਿ ਪੰਡਤਾਂ ਦੀ ਮੁਗਲਾਂ ਵੱਲੋੰ ਲੁੱਟੀ ਜਾ ਰਹੀ ਪੱਤ ਢਕੀ ਸੀ । ਉਹ ਗੱਲ ਵੱਖਰੀ ਕਿ ਅੱਜ ਦੇ ਸਮੇਂ ਅੰਦਰ ਬਹੁਗਿਣਤੀ ਹਿੰਦੂ ਕੌਮ ਫਿਰਕੂਵਾਦ ਦਾ ਸ਼ਿਕਾਰ ਹੋ ਕਿ ਗੁਰੂ ਸਾਹਿਬ ਦੇ ਬਲਿਦਾਨ ਨੂੰ ਭੁੱਲ ਚੁੱਕੀ ਹੈ ਅਤੇ ਮੁਗਲਾਂ ਵਾਂਗ ਹੀ ਹੁਣ ਹਿੰਦ ਦੇ ਸ਼ਾਸ਼ਕ ਸਮੁੱਚੇ ਭਾਰਤ ਵਾਸੀਆਂ ਨੂੰ ਭਗਵਾਂ ਚੋਲਾ ਪਹਿਣਾ ਕਿ ਹਿੰਦੂ ਬਣਾ ਦੇਣਾ ਚਾਹੁੰਦੇ ਹਨ ਅਤੇ ਜੋ ਇਨਾਂ ਦੇ ਇਸ ਫਿਰਕੂਵਾਦੀ ਏਜੰਡੇ ਨੂੰ ਵੰਗਾਰਦੇ ਹਨ ਉਸ ਕੌਮ ਤੇ ਹਿੰਦ ਹਕੂਮਤ ਨਸਲਕੁਸ਼ੀ ਅਤੇ ਕਤਲੇਆਮ ਵਰਗੇ ਕਹਿਰ ਵਰਤਾਉਂਦੀ ਹੈ ਸਿੱਖ ਕੌਮ ਇਨਾਂ ਦੇ ਇਸ ਕਹਿਰ ਦਾ ਸ਼ਿਕਾਰ 1984 ਵਿੱਚ ਹੋ ਚੁੱਕੀ ਹੈ ਅਤੇ ਮੁਸਲਮਾਨ ਕੌਮ ਵੀ ਬਹੁਤ ਵਾਰ ਇਸਦਾ ਸ਼ਿਕਾਰ ਬਣ ਚੁੱਕੀ ਹੈ ਪੲ ਬੀਤੇ ਦਿਨਾਂ ਵਿੱਚ ਜਿਸਤਰਾਂ ਹਿੰਦ ਹਕੂਮਤ ਲਗਾਤਾਰ ਕਸ਼ਮੀਰੀਆਂ ਤੇ ਕਤਲੇਆਮ ਕਰਕੇ ਉਨਾਂ ਨੂੰ ਕੋਹ ਕੋਹ ਕਿ ਮਾਰ ਰਹੀ ਹੈ ਉਹ ਅਤਿ ਨਿੰਦਣਯੋਗ ਹੈ ਪਰ ਕਿਉਂਕਿ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਜੁਲਮ ਅੱਗੇ ਡੱਟਣ ਦਾ ਹੁਕਮ ਦਿੱਤਾ ਹੈ ਸੋ ੳਸੇ ਹੁਕਮ ਤੇ ਪਹਿਰਾ ਦਿੰਦੇ ਬੀਤੇ ਦੀਨੀਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ਼੍ਰੀ ਕੇਸਗੜ ਤੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕਿ ਕਸ਼ਮੀਰ ਵਿੱਚ ਮਾਰੇ ਜਾ ਰਹੇ ਨਿਰਦੋਸ਼ਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਕਸ਼ਮੀਰ ਵਿੱਚ ਹਿੰਦ ਹਕੂਮਤ ਵੱਲੋੰ ਕੀਤੇ ਜਾ ਰਹੇ ਜਬਰ ਖਿਲਾਫ ਆਵਾਜ ਬੁਲੰਦਾ ਕੀਤੀ ਇਸੇ ਤਰਜ ਤੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਮਰੀਕਾ ਅਤੇ ਕੈਨੇਡਾ ਵਿੱਚ ਸਰਦਾਰ ਸੁਰਜੀਤ ਸਿੰਘ ਕਲਾਰ ,ਸਰਦਾਰ ਬੂਟਾ ਸਿੰਘ ਖੜੋਦ,ਸਰਦਾਰ ਸਰਬਜੀਤ ਸਿੰਘ ਅਤੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਦੀ ਅਗਵਾਹੀ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਿੲਕੱਤਰ ਹੋ ਕਿ ਕਸ਼ਮੀਰੀ ਆਵਾਮ ਨਾਲ ਮਿਲ ਕਿ ਭਾਰਤੀ ਕਾਂਸਲੇਟ ਦਫਤਰਾਂ ਅੱਗੇ ਭਾਰੀ ਰੋਸ ਮੁਜਾਹਰੇ ਕੀਤੇ ਅਤੇ ਹਿੰਦ ਹਕੂਮਤ ਵੱਲੋਂ ਅਪਣਾਏ ਜਾ ਰਹੇ ਰਾਕਸ਼ੀ ਰਵਈਏ ਨੂੰ ਦੁਨੀਆਂ ਅੱਗੇ ਬੇਨਕਾਬ ਕੀਤਾ । ਪਰ ਕੁਝ ਫਿਰਕੂ ਅਤੇ ਘਟ ਸੋਝੀ ਦੇ ਮਾਲਕ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਸ਼ਮੀਰੀਆਂ ਦੇ ਹੱਕ ਵਿੱਚ ਖੜੇ ਹੋਣ ਨੂੰ ਗਲਤ ਦੱਸ ਰਹੇ ਹਨ ਸੋ ਅਜਿਹੇ ਲੋਕਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਿੱਖ ਹਮੇਸ਼ਾ ਮਜਲੂਮਾਂ ਦੀ ਰਾਖੀ ਲਈ ਜਾਬਰ ਹਕੂਮਤਾਂ ਅੱਗੇ ਬਗਾਵਤ ਕਰਦੇ ਰਹੇ ਹਨ ਚਾਹੇ ਉਹ ਮੁਗਲ ਹਕੂਮਤ ਹੋਵੇ ਜਾਂ ਹਿੰਦ ਹਕੂਮਤ ਜਾਂ ਫਿਰ ਕੋਈ ਹੋਰ ਮਜਲੂਮਾਂ ਤੇ ਨਿਰਦੋਸ਼ਾਂ ਨਾਲ ਸਿੱਖ ਕੌਮ ਹਮੇਸ਼ਾ ਖੜੀ ਹੋਵੇਗੀ ਅਤੇ ਅਜਿਹਾ ਕਰਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਝ ਗਲਤ ਨਹੀਂ ਕੀਤਾ ਸਗੋਂ ਖਾਲਸਾਈ ਰਵਾਇਤਾਂ ਅਨੁਸਾਰ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਸਰਬ ਸਾਂਝੀਵਾਲਤਾ ਦਾ ਫਰਜ ਨਿਭਾਇਆ ਹੈ।

ਅਮਰੀਕ ਸਿੰਘ ਬੱਲੋਵਾਲ

ਮੁਖ ਸੇਵਾਦਾਰ

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ