ਜੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਸ਼ਮੀਰੀ ਪੰਡਤਾਂ ਤੇ ਹੋਏ ਜੁਲਮ ਖਿਲਾਫ ਆਵਾਜ ਬੁਲੰਦ ਹੋਈ ਸੀ ਤਾਂ ਅੱਜ ਕਸ਼ਮੀਰੀ ਮੁਸਲਮਾਨਾਂ ਤੇ ਹੋ ਰਹੇ ਜੁਲਮ ਖਿਲਾਫ ਆਵਾਜ ਬੁਲੰਦ ਕਿਉਂ ਨਾਂ ਹੋਵੇ – ਬੱਲੋਵਾਲ


ਜੇ ਗੁਰੂ ਨਾਨਕ ਸਾਹਿਬ ਦੇ ਦਰ ਤੋਂ ਕਸ਼ਮੀਰੀ ਪੰਡਤਾਂ ਤੇ ਹੋਏ ਜੁਲਮ ਖਿਲਾਫ ਆਵਾਜ ਬੁਲੰਦ ਹੋਈ ਸੀ ਤਾਂ ਅੱਜ ਕਸ਼ਮੀਰੀ ਮੁਸਲਮਾਨਾਂ ਤੇ ਹੋ ਰਹੇ ਜੁਲਮ ਖਿਲਾਫ ਆਵਾਜ ਕਿਉਂ ਨਾਂ ਬੁਲੰਦ ਹੋਵੇ ? ਗੁਰੂ ਨਾਨਕ ਸਾਹਿਬ ਨੇ ਸਿੱਖ ਨੂੰ ਹਰ ਜੁਲਮ ਅਤੇ ਜਬਰ ਦੇ ਖਿਲਾਫ ਆਵਾਜ ਬੁਲੰਦ ਕਰਨ ਦਾ ਹੁਕਮ ਕੀਤਾ ਹੈ । ਸਿੱਖ ਧਰਮ ਕਿਸੇ ਵੀ ਧਰਮ ਦਾ ਵਿਰੋਧੀ ਨਹੀਂ ਪਰ ਵੱਖ ਵੱਖ ਧਰਮਾਂ ਦੇ ਅੰਦਰ ਛੁਪੇ ਹੋਈਆਂ ਜਾਲਮ ਹਕੂਮਤਾਂ ਦਾ ਵਿਰੋਧੀ ਜਰੂਰ ਹੈ । ਸਿੱਖ ਕੌਮ ਨੇ ਕਦੇ ਕਿਸੇ ਮਜਲੂਮ ਤੇ ਜੁਲਮ ਨਹੀਂ ਹੋਣ ਦਿੱਤਾ । ਮਜਲੂਮਾਂ ਦੀ ਰਾਖੀ ਕਰਨੀ ਅਤੇ ਨਿਆਸਰਿਆਂ ਦੇ ਆਸਰੇ ਬਣਨਾ ਇਹ ਖਾਲਸਾ ਪੰਥ ਦਾ ਸਿਧਾਂਤ ਹੈ ਜਦੋਂ ਮੁਗਲ ਬਾਦਸ਼ਾਹ ਔਰੰਗਜੇਬ ਨੇ ਹਿੰਦੂ ਧਰਮ ਨੂੰ ਭਾਰਤ ਵਿੱਚੋਂ ਖਤਮ ਕਰਨ ਦਾ ਤਹਈਆ ਕੀਤਾ ਸੀ ਉਦੋਂ ਵੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਨੋਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣਾ ਬਲਿਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ ਸੀ ਅਤੇ ਹਿੰਦ ਧਰਮ ਦੀ ਚਾਦਰ ਬਣ ਕਿ ਪੰਡਤਾਂ ਦੀ ਮੁਗਲਾਂ ਵੱਲੋੰ ਲੁੱਟੀ ਜਾ ਰਹੀ ਪੱਤ ਢਕੀ ਸੀ । ਉਹ ਗੱਲ ਵੱਖਰੀ ਕਿ ਅੱਜ ਦੇ ਸਮੇਂ ਅੰਦਰ ਬਹੁਗਿਣਤੀ ਹਿੰਦੂ ਕੌਮ ਫਿਰਕੂਵਾਦ ਦਾ ਸ਼ਿਕਾਰ ਹੋ ਕਿ ਗੁਰੂ ਸਾਹਿਬ ਦੇ ਬਲਿਦਾਨ ਨੂੰ ਭੁੱਲ ਚੁੱਕੀ ਹੈ ਅਤੇ ਮੁਗਲਾਂ ਵਾਂਗ ਹੀ ਹੁਣ ਹਿੰਦ ਦੇ ਸ਼ਾਸ਼ਕ ਸਮੁੱਚੇ ਭਾਰਤ ਵਾਸੀਆਂ ਨੂੰ ਭਗਵਾਂ ਚੋਲਾ ਪਹਿਣਾ ਕਿ ਹਿੰਦੂ ਬਣਾ ਦੇਣਾ ਚਾਹੁੰਦੇ ਹਨ ਅਤੇ ਜੋ ਇਨਾਂ ਦੇ ਇਸ ਫਿਰਕੂਵਾਦੀ ਏਜੰਡੇ ਨੂੰ ਵੰਗਾਰਦੇ ਹਨ ਉਸ ਕੌਮ ਤੇ ਹਿੰਦ ਹਕੂਮਤ ਨਸਲਕੁਸ਼ੀ ਅਤੇ ਕਤਲੇਆਮ ਵਰਗੇ ਕਹਿਰ ਵਰਤਾਉਂਦੀ ਹੈ ਸਿੱਖ ਕੌਮ ਇਨਾਂ ਦੇ ਇਸ ਕਹਿਰ ਦਾ ਸ਼ਿਕਾਰ 1984 ਵਿੱਚ ਹੋ ਚੁੱਕੀ ਹੈ ਅਤੇ ਮੁਸਲਮਾਨ ਕੌਮ ਵੀ ਬਹੁਤ ਵਾਰ ਇਸਦਾ ਸ਼ਿਕਾਰ ਬਣ ਚੁੱਕੀ ਹੈ ਪੲ ਬੀਤੇ ਦਿਨਾਂ ਵਿੱਚ ਜਿਸਤਰਾਂ ਹਿੰਦ ਹਕੂਮਤ ਲਗਾਤਾਰ ਕਸ਼ਮੀਰੀਆਂ ਤੇ ਕਤਲੇਆਮ ਕਰਕੇ ਉਨਾਂ ਨੂੰ ਕੋਹ ਕੋਹ ਕਿ ਮਾਰ ਰਹੀ ਹੈ ਉਹ ਅਤਿ ਨਿੰਦਣਯੋਗ ਹੈ ਪਰ ਕਿਉਂਕਿ ਸਿੱਖ ਕੌਮ ਨੂੰ ਗੁਰੂ ਸਾਹਿਬ ਨੇ ਜੁਲਮ ਅੱਗੇ ਡੱਟਣ ਦਾ ਹੁਕਮ ਦਿੱਤਾ ਹੈ ਸੋ ੳਸੇ ਹੁਕਮ ਤੇ ਪਹਿਰਾ ਦਿੰਦੇ ਬੀਤੇ ਦੀਨੀਂ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਖਾਲਸਾ ਪੰਥ ਦੇ ਜਨਮ ਅਸਥਾਨ ਤਖਤ ਸ਼੍ਰੀ ਕੇਸਗੜ ਤੋਂ ਵੱਡੀ ਗਿਣਤੀ ਵਿੱਚ ਇਕੱਠੇ ਹੋ ਕਿ ਕਸ਼ਮੀਰ ਵਿੱਚ ਮਾਰੇ ਜਾ ਰਹੇ ਨਿਰਦੋਸ਼ਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਕਸ਼ਮੀਰ ਵਿੱਚ ਹਿੰਦ ਹਕੂਮਤ ਵੱਲੋੰ ਕੀਤੇ ਜਾ ਰਹੇ ਜਬਰ ਖਿਲਾਫ ਆਵਾਜ ਬੁਲੰਦਾ ਕੀਤੀ ਇਸੇ ਤਰਜ ਤੇ ਪਾਰਟੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਮਰੀਕਾ ਅਤੇ ਕੈਨੇਡਾ ਵਿੱਚ ਸਰਦਾਰ ਸੁਰਜੀਤ ਸਿੰਘ ਕਲਾਰ ,ਸਰਦਾਰ ਬੂਟਾ ਸਿੰਘ ਖੜੋਦ,ਸਰਦਾਰ ਸਰਬਜੀਤ ਸਿੰਘ ਅਤੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ ਦੀ ਅਗਵਾਹੀ ਵਿੱਚ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਿੲਕੱਤਰ ਹੋ ਕਿ ਕਸ਼ਮੀਰੀ ਆਵਾਮ ਨਾਲ ਮਿਲ ਕਿ ਭਾਰਤੀ ਕਾਂਸਲੇਟ ਦਫਤਰਾਂ ਅੱਗੇ ਭਾਰੀ ਰੋਸ ਮੁਜਾਹਰੇ ਕੀਤੇ ਅਤੇ ਹਿੰਦ ਹਕੂਮਤ ਵੱਲੋਂ ਅਪਣਾਏ ਜਾ ਰਹੇ ਰਾਕਸ਼ੀ ਰਵਈਏ ਨੂੰ ਦੁਨੀਆਂ ਅੱਗੇ ਬੇਨਕਾਬ ਕੀਤਾ । ਪਰ ਕੁਝ ਫਿਰਕੂ ਅਤੇ ਘਟ ਸੋਝੀ ਦੇ ਮਾਲਕ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਸ਼ਮੀਰੀਆਂ ਦੇ ਹੱਕ ਵਿੱਚ ਖੜੇ ਹੋਣ ਨੂੰ ਗਲਤ ਦੱਸ ਰਹੇ ਹਨ ਸੋ ਅਜਿਹੇ ਲੋਕਾਂ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਸਿੱਖ ਹਮੇਸ਼ਾ ਮਜਲੂਮਾਂ ਦੀ ਰਾਖੀ ਲਈ ਜਾਬਰ ਹਕੂਮਤਾਂ ਅੱਗੇ ਬਗਾਵਤ ਕਰਦੇ ਰਹੇ ਹਨ ਚਾਹੇ ਉਹ ਮੁਗਲ ਹਕੂਮਤ ਹੋਵੇ ਜਾਂ ਹਿੰਦ ਹਕੂਮਤ ਜਾਂ ਫਿਰ ਕੋਈ ਹੋਰ ਮਜਲੂਮਾਂ ਤੇ ਨਿਰਦੋਸ਼ਾਂ ਨਾਲ ਸਿੱਖ ਕੌਮ ਹਮੇਸ਼ਾ ਖੜੀ ਹੋਵੇਗੀ ਅਤੇ ਅਜਿਹਾ ਕਰਕੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੁਝ ਗਲਤ ਨਹੀਂ ਕੀਤਾ ਸਗੋਂ ਖਾਲਸਾਈ ਰਵਾਇਤਾਂ ਅਨੁਸਾਰ ਸਿੱਖੀ ਸਿਧਾਂਤਾਂ ਤੇ ਪਹਿਰਾ ਦਿੰਦੇ ਹੋਏ ਸਰਬ ਸਾਂਝੀਵਾਲਤਾ ਦਾ ਫਰਜ ਨਿਭਾਇਆ ਹੈ।

ਅਮਰੀਕ ਸਿੰਘ ਬੱਲੋਵਾਲ

ਮੁਖ ਸੇਵਾਦਾਰ

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ

Advertisements

ਫਰਾਂਸ ਦੇ ਸ਼ਹਿਰ ਨੀਸ ਵਿੱਚ ਹਮਲੇ ਦੌਰਾਨ ਮਾਰੇ ਗਏ 80 ਤੋਂ ਵੱਧ ਲੋਕਾਂ ਦੀ ਮੌਤ ਤੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ 


ਫਰਾਂਸ ਦੇ ਸ਼ਹਿਰ ਨੀਸ ‘ਚ ਫਰੈਂਚ ਰਿਵੇਰਾ ਰਿਜ਼ਾਰਟ ਦੇ ਕੋਲ ਇਕ ਤੇਜ਼ ਰਫਤਾਰ ਟਰੱਕ ਭੀੜ ‘ਤੇ ਜਾ ਚੜ੍ਹਿਆ। ਜਿਸ ‘ਚ ਘੱਟੋ ਘੱਟ 80 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਇਹ ਲੋਕ ਕੌਮੀ ਦਿਵਸ ਦੇ ਮੌਕੇ ‘ਤੇ ਹੋਣ ਵਾਲੀ ਆਤਿਸ਼ਬਾਜ਼ੀ ਦੇਖ ਕੇ ਵਾਪਸ ਪਰਤ ਰਹੇ ਸਨ। ਸੁਰੱਖਿਆ ਬਲਾਂ ਨੇ ਟਰੱਕ ਡਰਾਈਵਰ ਨੂੰ ਮਾਰ ਦਿੱਤਾ ਹੈ। ਪੁਲਿਸ ਮੁਤਾਬਿਕ ਟਰੱਕ ਤੋਂ ਭਾਰੀ ਮਾਤਰਾਂ ‘ਚ ਬੰਦੂਕਾਂ ਤੇ ਦੂਸਰੇ ਹਥਿਆਰ ਬਰਾਮਦ ਹੋਏ ਹਨ। ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਓਲਾਂਦ ਨੇ ਇਸ ਹਮਲੇ ਨੂੰ ਅੱਤਵਾਦੀ ਵਾਰਦਾਤ ਕਰਾਰ ਦਿੱਤਾ ਹੈ। ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ ਇਸ ਘਟਨਾਂ ਵਿੱਚ ਮਾਰੇ ਗਏ ਸਮੂਹ ਲੋਕਾਂ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ ਅਤੇ ਜਖਮੀਂ ਲੋਕਾਂ ਦੀ ਜਲਦੀ ਤੰਰਦਰੁਸਤੀ ਲਈ ਪ੍ਰਮਾਤਮਾਂ ਅੱਗੇ ਅਰਦਾਸ ਕਰਦਾ ਹੋਇਆ ਇਸ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਾ ਹੈ।

ਅਮਰੀਕ ਸਿੰਘ ਬੱਲੋਵਾਲ

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕਸ਼ਮੀਰ ਵਿੱਚ ਹੋ ਰਹੀ ਕਤਲੋਗਾਰਤ ਖਿਲਾਫ ਆਵਾਜ ਬੁਲੰਦ ਕਰਕੇ ਖਾਲਸਾਈ ਸਿਧਾਂਤਾਂ ਤੇ ਪਹਿਰਾ ਦਿੱਤਾ – ਬੱਲੋਵਾਲ

 ਸ਼ੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਅੱਜ ਕਸ਼ਮੀਰ ਵਿੱਚ ਬੇਦੋਸ਼ਿਆਂ ਉੱਪਰ ਹੋ ਰਹੇ ਜਬਰ ਜੁਲਮ ਖਿਲਾਫ ਆਵਾਜ ਬੁਲੰਦ ਕਰਦਿਆਂ ਤੱਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਕਸ਼ਮੀਰ ਵਿੱਚ ਪੁਲਿਸ ਵੱਲੋੰ ਅੰਨੇਵਾਹ ਗੋਲੀ ਚਲਾ ਕਿ ਮਾਰੇ ਗਏ ਨਿਰਦੋਸ਼ ਕਸ਼ਮੀਰੀਆਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ ਦਰਅਸਲ ਖਾਲਸਾ ਪੰਥ ਮੁੱਢ ਤੋਂ ਹੀ ਗਰੀਬਾਂ ਤੇ ਮਜਲੂਮਾਂ ਦਾ ਆਸਰਾ ਬਣਦਾ ਰਿਹਾ ਹੈ ਅਤੇ ਮਜਲੂਮਾਂ ਉੱਪਰ ਹੋ ਰਹੇ ਜੁਲਮ ਖਿਲਾਫ ਡਟ ਕਿ ਆਵਾਜ ਬੁਲੰਦ ਕਰਦਾ ਰਿਹਾ ਹੈ ਨਾਂ ਜੁਲਮ ਕਰਨਾ ਤੇ ਨਾਂ ਕਿਸੇ ਤੇ ਜੁਲਮ ਹੋਣ ਦੇਣਾ ਖਾਲਸਾ ਪੰਥ ਦਾ ਸਿਧਾਂਤ ਹੈ ਮੌਜੂਦਾ ਸਮੇਂ ਜਿੱਥੇ ਅਖੌਤੀ ਪੰਥਕ ਪਾਰਟੀਆਂ ਆਪਣੇ ਮਾਲਕਾਂ ਦੀ ਘੁਰਕੀ ਤੋਂ ਡਰ ਕਿ ਸਿੱਖ ਸਿਧਾਂਤਾਂ ਨੂੰ ਅੱਖੋਂ ਪਰੋਖੇ ਕਰਕੇ ਚੁੱਪ ਬੈਠੀਆਂ ਹਨ ਓਥੇ ਇੱਕੋ ਿੲੱਕ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਅਜੇਹੀ ਪੰਥਕ ਪਾਰਟੀ ਹੈ ਜੋ ਰਾਜਨਿਤਕ ਮੁਫਾਦਾਂ ਅਤੇ ਵਜੀਰੀਆਂ ਲਈ ਕਦੇ ਵੀ ਪੰਥ ਦੇ ਸਿਧਾਂਤਾਂ ਤੋਂ ਮੂਹ ਨਹੀਂ ਫੇਰਦੀ ਸਗੋਂ ਪੰਥਕ ਸਿਧਾਤਾਂ ਤੇ ਡਟ ਕਿ ਪਹਿਰਾ ਦਿੰਦੀ ਹੈ ਇਹ ਗੱਲ ਅੱਜ ਵੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਧ ਕਰ ਦਿੱਤੀ ਗਈ ਕਿ ਅਜੋਕੇ ਸਮੇਂ ਦੀਆਂ ਰਵਾਇਤੀ ਪਾਰਟੀਆਂ ਨੇ ਜਦੋਂ ਰਾਜਨੀਤਕ ਲਾਹੇ ਲਈ ਧਰਮ ਨੂੰ ਬਿਲਕੁਲ ਅਣਦੇਖਾ ਕਰ ਦਿੱਤਾ ਹੈ ਓਥੇ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਅੱਜ ਵੀ ਧਰਮ ਤੇ ਪਹਿਰਾ ਦਿੰਦਾ ਹੋਇਆ ਮਜਲੂਮਾਂ ਦੇ ਹੱਕ ਵਿੱਚ ਆਵਾਜ ਬੁਲੰਦ ਕਰਦਾ ਹੋਇਆ ਸਿੱਖੀ ਸਿਧਾਤਾਂ ਦੀ ਤਰਜਮਾਨੀ ਕਰ ਰਿਹਾ ਹੈ ਕਸ਼ਮੀਰ ਵਿੱਚ ਹੋ ਰਹੇ ਕਤਲੋਗਾਰਤ ਖਿਲਾਫ ਆਵਾਜ ਬੁਲੰਦ ਕੋਈ ਰਾਜਨਿਤਕ ਦਲ ਨਹੀਂ ਕਰਦਾ ਪਰ ਦੂਜੇ ਪਾਸੇ ਕਸ਼ਮੀਰ ਦੀ ਜਮੀਨ ਤੇ ਦਾਅਵਾ ਹਰੇਕ ਰਾਜਨੀਤਕ ਪਾਰਟੀ ਦੇ ਲੀਡਰ ਕਰਦੇ ਹਨ ਲੋੜ ਹੈ ਕਸ਼ਮੀਰੀਆਂ ਤੇ ਹੋ ਰਹੇ ਇਸ ਜੁਲਮ ਖਿਲਾਫ ਦੁਨੀਆਂ ਭਰ ਵਿੱਚ ਖੜੇ ਹੋਣ ਦੀ ਬੇਦੋਸ਼ਿਆਂ ਦੇ ਖੂਨ ਨਾਲ ਸਿੰਝੀ ਗਈ ਕਸ਼ਮੀਰ ਦੀ ਧਰਤੀ ਅੱਜ ਹਰ ਜਾਗਦੀ ਜਮੀਰ ਵਾਲੇ ਨੂੰ ਪੁਕਾਰ ਕਰਦੀ ਹੈ ਕਿ ਉਸ ਦੇ ਕੋਹ ਕੋਹ ਕਿ ਮਾਰੇ ਜਾ ਰਹੇ ਸਪੁੱਤਰਾਂ ਦੀ ਇਸ ਵੈਸ਼ੀ ਕਾਰਵਾਈ ਨੂੰ ਰੋਕ ਲਾਈ ਜਾਵੇ ਸਾਡਾ ਸਭ ਦਾ ਫਰਜ ਬਣਦਾ ਅੱਜ ਅਸੀ ਂ ਕਸ਼ਮੀਰ ਅਤੇ ਕਸ਼ਮੀਰੀ ਆਵਾਮ ਨਾਲ ਮੋਢੇ ਨਾਲ ਮੋਢਾ ਜੋੜ ਕਿ ਖੜੇ ਹੋਈਏ ਅਤੇ ਜਾਗਦੀ ਜਮੀਰ ਦਾ ਸਬੂਤ ਦੇਈਏ ।

ਲੋਕਤੰਤਰ ਮੁਲਕ ਹੋਣ ਦੇ ਦਾਅਵੇਦਾਰੋ ਗਊ ਮਰਨ ਦਾ ਦੁੱਖ ਤੇ ਕਸ਼ਮੀਰ ਵਿੱਚ ਮਾਰੇ ਜਾ ਰਹੇ ਬੇਦੋਸ਼ਿਆਂ ਦਾ ਦੁੱਖ ਕਿਉਂ ਨਹੀਂ ?

ਬੀਤੇ ਦੀਨੀਂ ਕਸ਼ਮੀਰ ਦੀ ਆਜਾਦੀ ਦੇ ਪ੍ਰਵਾਨੇ ਬੁਰਹਾਨ ਦੀ ਭਾਰਤੀ ਫੌਜਾਂ ਵੱਲੋਂ ਕੀਤੀ ਹੱਤਿਆ ਤੋਂ ਬਾਅਦ ਕਸ਼ਮੀਰ ਦਾ ਮਾਹੌਲ ਬੜਾ ਸੋਗਮਈ ਬਣਿਆ ਹੋਇਆ ਸੀ ਤੇ ਬਣਦਾ ਵੀ ਕਿਉਂ ਨਾਂ ਬੁਰਹਾਨ ਹਰ ਦਿਲ ਅਜੀਜ ਹਰਮਨ ਪਿਆਰਾ ਨਾਇਕ ਸੀ ਹਰ ਕਸ਼ਮੀਰੀ ਨੂੰ ਜੋ ਕਿ ਕਸ਼ਮੀਰ ਦੀ ਆਜਾਦੀ ਦੀ ਕਾਮਨਾ ਕਰਦਾ ਹੈ ਨੂੰ ਬੁਰਹਾਨ ਵਿੱਚੋਂ ਆਪਣਾ ਭਰਾ ਆਪਣਾ ਪੁੱਤ ਆਪਣਾ ਦੋਸਤ ਆਪਣਾ ਹਮਸਫਰ ਹਮ ਖਿਆਲ ਦਿਖਾਈ ਦਿੰਦਾ ਸੀ ਬੁਰਹਾਨ ਦੀ ਕਸ਼ਮੀਰ ਦੇ ਲੋਕਾਂ ਦੇ ਦਿਲਾਂ ਵਿੱਚ ਦਿਨੋਂ ਦਿਨ ਵੱਧ ਰਹੀ ਲੋਕ ਪ੍ਰੀਅਤਾ ਦੇ ਕਾਰਨ ਹੀ ਬੁਰਹਾਨ ਹਿੰਦ ਹਕੂਮਤ ਦੀਆਂ ਅੱਖਾਂ ਵਿੱਚ ਸੂਲ ਵਾਂਗ ਚੁੱਭ ਰਿਹਾ ਸੀ ਪਰ ਜਦੋਂ ਬੁਰਹਾਨ ਦੇ ਮਾਰੇ ਜਾਣ ਦੀ ਖਬਰ ਦੁਨੀਆਂ ਵਿੱਚ ਫੈਲੀ ਸਮਝੋ ਜਿਵੇਂ ਆਜਾਦੀ ਦੇ ਪਰਵਾਨਿਆਂ ਨੂੰ ਦੁਨੀਆਂ ਭਰ ਵਿੱਚ ਇੰਝ ਲੱਗਾ ਜਿਵੇਂ ਕਸ਼ਮੀਰ ਦੀ ਆਜਾਦੀ ਦੀ ਮਹਿਕਾਂ ਵੰਡ ਰਹੀ ਫੁੱਲਵਾੜੀ ਵਿੱਚੋਂ ਸਭ ਤੋੰ ਮਹਿਕਦਾਰ ਫੁੱਲ ਮੁਰਝਾ ਗਿਆ ਹੋਵੇ ਸ਼ੋਸ਼ਲ ਮੀਡੀਆ ਤੇ ਬੁਰਹਾਨ ਪ੍ਰਤੀ ਸ਼ੋਕ ਸੁਨੇਹਿਆਂ ਦੀ ਝੜੀ ਲੱਗ ਗਈ ਕਈਆਂ ਨੇ ਤਾਂ ਬੁਰਹਾਨ ਦੀ ਸ਼ਹੀਦੀ ਦੀ ਤੁਲਨਾ ਸਿੱਖ ਕੌਮ ਦੇ ਹੀਰੇ ਸ਼ਹੀਦ ਜੁਗਰਾਜ ਸਿੰਘ ਤੁਫਾਨ ਨਾਲ ਕੀਤੀ ਬੁਰਹਾਨ ਪ੍ਰਤੀ ਹਮਦਰਦੀ ਪ੍ਰਗਟ ਕਰਨ ਵਾਲਿਆਂ ਵਿੱਚ ਕੇਵਲ ਮੁਸਲਿਮ ਨਹੀਂ ਸਗੌਂ ਹਰ ਵਰਗ ਦੇ ਅਤੇ ਹਰ ਮਜਬ ਦੇ ਲੋਕ ਸ਼ਾਮਿਲ ਸਨ ਪਰ ਬੁਰਹਾਨ ਦੇ ਜਨਾਜੇ ਪਿੱਛੇ ਉਮੜਿਆ ਲੋਕਾਂ ਦਾ ਸਮੁੰਦਰ ਇਸ ਗੱਲ ਦੀ ਗਵਾਹੀ ਦੇ ਰਿਹਾ ਸੀ ਕਿ ਬੁਰਹਾਨ ਕੋਈ ਅੱਤਵਾਦੀ ਨਹੀਂ ਸਗੋਂ ਲੋਕਾਂ ਦਾ ਹਰਮਨ ਪਿਆਰਾ ਅਤੇ ਕਸ਼ਮੀਰ ਦੀ ਆਜਾਦੀ ਦਾ ਪ੍ਰਵਾਨਾਂ ਸੀ ਬੁਰਹਾਨ ਦੀਆਂ ਅੰਤਿਮ ਰਸਮਾਂ ਤੋਂ ਬਾਅਦ ਕਸ਼ਮੀਰ ਦੀ ਆਵਾਮ ਨੇ ਰੋਹ ਪ੍ਰਗਟ ਕਰਨ ਲਈ ਕਸ਼ਮੀਰ ਬੰਦ ਕਰ ਦਿੱਤਾ ਬੇਸ਼ੱਕ ਕਸ਼ਮੀਰੀ ਲੋਕ ਸ਼ਾਤਮਈ ਤਰੀਕੇ ਨਾਲ ਆਪਣੇ ਸ਼ਹੀਦ ਨਾਇਕ ਨੂੰ ਯਾਦ ਕਰਦੇ ਰੋਸ ਪ੍ਰਗਟ ਕਰ ਰਹੇ ਸਨ ਪਰ ਹਿੰਦ ਹਕੂਮਤ ਨੂੰ ਤਾਂ ਜਿਵੇਂ ਕਸ਼ਮੀਰੀਆਂ ਦਾ ਸ਼ਿਕਾਰ ਕਰਨ ਦਾ ਮੌਕਾ ਮਿਲ ਗਿਆ ਹੋਵੇ ਗਊ ਮਾਰਨ ਤੇ ਤਿਲ ਮਿਲਾ ਕਿ ਤੜਫ ਉੱਠਣ ਵਾਲੇ ਅਖੋਤੀ ਲੋਕਤੰਤਰ ਦੀ ਫੌਜ ਤੇ ਪੁਲਿਸ ਅੰਨੇਵਾਹ ਆਮ ਕਸ਼ਮੀਰੀਆਂ ਨੂੰ ਆਪਣੀ ਗੋਲੀ ਦਾ ਨਿਸ਼ਾਨਾਂ ਬਣਾ ਰਹੀ ਸੀ ਸ਼ਰੇਆਮ ਕਸ਼ਮੀਰ ਦੀ ਆਵਾਮ ਨੂੰ ਕੁੱਟਿਆ ਲੁੱਟਿਆ ਤੇ ਮਾਰਿਆ ਜਾ ਰਿਹਾ ਸੀ ਪਰ ਲੋਕਤੰਤਰ ਤਮਾਸ਼ਾ ਦੇਖ ਰਿਹਾ ਸੀ ਸ਼ਾਂਤੀ ਬਹਾਲ ਕਰਨ ਦੇ ਨਾਮ ਹੇਠ ਜਿਨਾਂ ਬੇਦੋਸ਼ਿਆਂ ਨੂੰ ਕੋਹ ਕੋਹ ਕਿ ਮਾਰਿਆ ਗਿਆ ਉਨਾਂ ਪ੍ਰਤੀ ਸਮੁੱਚੇ ਹਿੰਦੁਤਵ ਦੇ ਭਗਤ ਲਾਣੇ ਵਿੱਚੋਂ ਕਿਸੇ ਹਾਅ ਦਾ ਨਾਅਰਾ ਵੀ ਨਹੀੰ ਮਾਰਿਆ ਜੇਕਰ ਕਿਤੇ ਗਾਂ ਮਾਰਨ ਦੀ ਖਬਰ ਆ ਜਾਵੇ ਤਾਂ ਮੀਡੀਆ ਸਾਰਾ ਦਿਨ ਰੋਣਾ ਰੋਣੋਂ ਨਹੀਂ ਹੱਟਦਾ ਪਰ ਕਸ਼ਮੀਰ ਵਿੱਚ ਲੱਗੀ ਅੱਗ ਵਿੱਚ ਮਾਰੇ ਜਾ ਰਹੇ ਨਿਰਦੋਸ਼ਾਂ ਪ੍ਰਤੀ ਮੀਡੀਆ ਖਾਮੋਸ਼ ਸੀ ਆਖਿਰ ਕਦੋਂ ਤੱਕ ਕਸ਼ਮੀਰੀ ਆਵਾਮ ਨੂੰ ਇੰਝ ਲਤਾੜਿਆ ਜਾਵੇਗਾ ਕਦੋਂ ਤੱਕ ਮਨੁਖੀ ਅਧਿਕਾਰਾਂ ਦੀ ਗੱਲ ਕਰਨ ਵਾਲੀਆਂ ਸੰਸਥਾਂਵਾਂ ਵੀ ਮੂਕ ਦਰਸ਼ਕ ਬਣ ਤਮਾਸ਼ਾ ਵੇਖਣਗੀਆਂ ਇਹ ਸਵਾਲ ਹੈ ਅਖੋਤੀ ਲੋਕਤੰਤਰ ਦੇ ਰਖਵਾਲਿਆਂ , ਪ੍ਰਸ਼ਾਸ਼ਨਿਕਾਂ , ਨਿਆਇਪਾਲਿਕਾਂ ਅਤੇ ਧਾਰਮਿਕ ਸੰਗਠਨਾਂ ਅਤੇ ਮਨੁੱਖੀ ਅਧਿਕਾਰਾਂ ਦੇ ਆਲੰਭਰਦਾਰਾਂ ਨੂੰ ਕਿ ਗਊ ਮਰਨ ਤੇ ਤੜਫ ਉੱਠਣ ਦਾ ਡਰਾਮਾ ਕਰਨ ਵਾਲਿਆਂ ਨੂੰ ਇਨਸਾਨਾਂ ਦੇ ਡੁੱਲ ਰਹੇ ਖੂਨ ਦਾ ਦੁੱਖ ਕਿਉਂ ਨਹੀਂ ਕੀ ਹਿੰਦਵਾਸੀਆਂ ਦੀ ਲੋੜ ਕੇਵਲ ਜਮੀਨ ਦੇ ਟੁਕੜੇ ਤੱਕ ਹੀ ਸੀਮਤ ਹੈ ਜਮੀਨੀ ਟੁਕੜੇ ਕਸ਼ਮੀਰ ਤੇ ਤਾਂ ਸਾਰੇ ਹਿੰਦ ਹੁਕਮਰਾਨ ਭਾਵੇਂ ਉਹ ਕਿਸੇ ਰਾਜਨਿਤਕ ਦਲ ਦਾ ਹੋਵੇ ਦਾਅਵਾ ਕਰਦੇ ਹਨ ਪਰ ਉਸ ਜਮੀਨ ਦੇ ਵਸਨੀਕਾਂ ਨੂੰ ਜਦੋਂ ਸ਼ਰੇਆਮ ਗੋਲੀ ਦਾ ਨਿਸ਼ਾਨਾਂ ਬਣਾਇਆ ਜਾਂਦਾਂ ਹੈ ਕਿਸੇ ਦੇ ਮੂਹ ਵਿੱਚੋਂ ਊਫ ਤੱਕ ਨਹੀਂ ਨਿਕਲਦੀ ਬੁਰਹਾਨ ਹਥਿਆਰਬੰਦ ਸੰਘਰਸ਼ ਲੜ ਰਿਹਾਂ ਯੋਧਾ ਸੀ ਪਰ ਇਨਾਂ ਦਿਨਾਂ ਵਿੱਚ ਮਾਰੇ ਗਏ ਬੇਦੋਸ਼ ਕਿਹੜੀ ਹਥਿਆਰਬੰਦ ਲੜਾਈ ਲੜ ਰਹੇ ਸਨ ਉਨਾਂ ਦਾ ਕਸੂਰ ਕੀ ਸੀ ਸਿਰਫ ਇਨਾ ਕਿ ਉਹ ਆਪਣੇ ਮਰਹੂਮ ਨੇਤਾ ਨੂੰ ਸਰਧਾਂਜਲੀ ਦੇਣ ਲਈ ਘਰੋੰ ਬਾਹਰ ਨਿਕਲੇ ਸਨ ਅੱਤਵਾਦ ਆਜਾਦੀ ਦੀ ਇੱਛਾ ਰੱਖਣੀ ਅੱਤਵਾਦ ਆਜਾਦੀ ਦੇ ਪਰਵਾਨਿਆਂ ਦੀ ਕਤਲੋਗਾਰਤ ਕਰਨਾ ਹੈ ਇਸ ਲਈ ਅੱਤਵਾਦੀ ਬੁਰਹਾਨ ਨਹੀਂ ਗਊ ਦੇ ਪੁਜਾਰੀ ਅਖੌਤੀ ਲੋਕਤੰਤਰ ਦੇ ਵਸਨੀਕ ਹਨ । ਇਸ ਸਾਰੇ ਵਰਤਾਰੇ ਵਿੱਚੋਂ ਇੰਝ ਜਾਪ ਰਿਹਾ ਸੀ ਜਿਵੇਂ ਬਾਗ ਦੇ ਇੱਕ ਫੁੱਲ ਦੇ ਮੁਰਝਾਉਣ ਪਿੱਛੋਂ ਸਮੁੱਚੇ ਬਾਗ ਦੇ ਫੁੱਲਾਂ ਨੂੰ ਲਤਾੜਿਆ ਜਾ ਰਿਹਾ ਹੋਵੇ ਜੋ ਯਕੀਨਨ ਕਿਸੇ ਮਜਬ ਦਾ ਸਿਧਾਂਤ ਨਹੀਂ ।

ਅਮਰੀਕ ਸਿੰਘ ਬੱਲੋਵਾਲ

ਕੈਲੇਫੋਰਨੀਆਂ ਵਿੱਚ ਯੂਥ ਅਕਾਲੀ ਦਲ ਅੰਮ੍ਰਿਤਸਰ ਦੀ  ਇਕਾਈ ਦੀ ਸਥਾਪਿਤ ਹੋਣਾ ਸ.ਅਮਨਦੀਪ ਸਿੰਘ ਸਮੁੱਚੀ ਟੀਮ ਦੀ ਅਣਥੱਕ ਮਹਿਨਤ ਦਾ ਨਤੀਜਾ 

 
ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਨੂੰ ਕੈਲ਼ੇਫੋਰਨੀਆਂ ਵਿੱਚ ਯੂਨਿਟ ਸਥਾਪਿਤ ਕਰਨ ਲਈ ਬਹੁਤ ਬਹੁਤ ਮੁਬਾਰਕਾਂ ਇਹ ਸਭ ਯੂਥ ਅਕਾਲੀ ਦਲ ਅੰਮ੍ਰਿਤਸਰ ਅਮਰੀਕਾ ਦੇ ਪ੍ਰਧਾਨ ਸ.ਅਮਨਦੀਪ ਸਿੰਘ ਅਤੇ ਉਨਾਂ ਦੀ ਸਮੁੱਚੀ ਯੂਥ ਟੀਮ ਦੀ ਅਣਥੱਕ ਮਹਿਨਤ ਅਤੇ ਪੰਥ ਪ੍ਰਤੀ ਸਮਰਪਿਤ ਭਾਵਨਾਂ ਦਾ ਹੀ ਨਤੀਜਾ ਹੈ ਜੋ ਵੱਡੀ ਗਿਣਤੀ ਵਿੱਚ ਨੌਜਵਾਨ ਉਨਾਂ ਦੀ ਅਗਵਾਹੀ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਜੁੜ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋੰ ਕਹੇ ਗਏ ਇਤਿਹਾਸਿਕ ਬੋਲਾਂ ” ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਵੇਗਾ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ” ਅਨੁਸਾਰ ਜੂਨ 84 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਅਤੇ ਹਜਾਰਾਂ ਨਿਰਦੋਸ਼ਿਆਂ ਦੀਆਂ ਸ਼ਹਾਦਤਾਂ  ਤੋਂ ਬਾਅਦ ਸ਼ੁਰੂ ਹੋਏ ਕੌਮੀ ਆਜਾਦੀ ਦੇ ਸੰਘਰਸ਼ ਪ੍ਰਤੀ ਆਪਣੀ ਵੱਚਨਬੱਧਤਾ ਪ੍ਰਗਟਾ ਕਿ ਕੌਮੀ ਸੰਘਰਸ਼ ਪ੍ਰਤੀ ਲਾਮਬੰਦ ਹੋ ਰਹੇ ਹਨ ਅਤੇ ਦੂਰ ਪ੍ਰਦੇਸਾਂ ਵਿੱਚ ਬੈਠ ਕਿ ਵੀ ਕੌਮ ਦੇ ਸੰਘਰਸ਼ ਨੂੰ ਇੱਕ ਪਲ ਲਈ ਵੀ ਮਨੋ ਨਹੀਂ ਵਿਸਾਰਦੇ ਸਗੋਂ ਕਿਰਤ ਕਮਾਈਆਂ ਦੇ ਨਾਲ ਨਾਲ ਕੌਮ ਪ੍ਰਤੀ ਆਪਣੀਆਂ ਜਿੰਮੇਵਾਰੀਆਂ ਨੂੰ ਵੀ ਪੂਰੀ ਸੁਹਿਰਦਤਾ ਅਤੇ ਸਖਤ ਮਹਿਨਤ ਸਦਕਾ ਨੇਪਰੇ ਚਾੜਦੇ ਹਨ ਮੇਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਹੈ ਕਿ ਵਾਹਿਗੁਰੂ ਇਸੇ ਤਰਾਂ ਸ. ਅਮਨਦੀਪ ਸਿੰਘ ਅਤੇ ਉਨਾਂ ਦੀ ਸਮੁਚੀ ਟੀਮ ਨੂੰ ਪੰਥ ਦੀ ਸੇਵਾ ਕਰਨ ਦਾ ਬਲ ਬਖਸ਼ੇ ਇਸਦੇ ਨਾਲ ਹੀ ਮੈਂ ਕੈਲੇਫੋਰਨੀਆਂ ਇਕਾਈ ਵਿੱਚ ਸ਼ਾਮਿਲ ਹੋਣ ਵਾਲੇ ਸਮੂਹ ਨੌਜਵਾਨ ਵੀਰਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਜੀ ਆਇਆਂ ਆਖਦਾ ਹਾਂ ਅਤੇ ਉਨਾਂ ਦੀ ਚੜਦੀਕਲਾ ਅਤੇ ਪਾਰਟੀ ਵੱਲੋਂ ਦਿੱਤੀਆਂ ਜਾਣ ਵਾਲੀਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਤਤਪਰ ਰਹਿਣ ਅਤੇ ਹਮੇਸ਼ਾ ਫਤਿਹਯਾਬ ਹੋਣ ਲਈ ਅਕਾਲ ਪੁਰਖ ਪਾਸੋਂ ਅਰਦਾਸ ਕਰਦਾ ਹਾਂ ।

ਅਮਰੀਕ ਸਿੰਘ ਬੱਲੋਵਾਲ

ਮੁਖ ਸੇਵਾਦਾਰ 

ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਹਿਰੀਨ